ਪਿੰਡ ਜਗਤਪੁਰ ਬਾਰੇ
ਪਿੰਡ ਜਗਤਪੁਰ ਬਾਰੇ ਜੋ ਪੁਰਾਤਨ ਵੇਰਵੇ ਮਿਲਦੇ ਹਨ ਉਹ ਕੋਈ ਲਿਖਤੀ ਰੂਪ ’ਚ ਭਾਵੇਂ ਨਹੀ ਪਰ ਫਿਰ ਵੀ ਪਿੰਡ ਵਾਲੇ ਜੁਬਾਨੀ ਕਾਫੀ ਆਪਣੇ ਆਪ ਚ ਸਾਂਭ ਕੇ ਬੈਠੇ ਹਨ। ਇਹ ਜੋ ਜਗਤਪੁਰ ਅਤੇ ਮੁਕੰਦਪੁਰ ਹੈ, ਇੰਨ੍ਹਾਂ ਦੇ ਨਾਵਾਂ ਦਾ ਪਿਛੋਕੜ ਦੋ ਭਰਾਵਾਂ ਜਗਤਾ ਅਤੇ ਮੁੰਕਦੇ ਨਾਲ ਜੁੜਦਾ ਹੈ। ਸਿਆਣੇ ਦੱਸਦੇ ਹਨ ਇਹਨਾਂ ਦੋਹਾ ਨੇ ਪਹਿਲਾ ਇੱਥੇ ਵਸੇਰਾ ਕੀਤਾ ਇੱਕ ਨੇ ਗੱਡੀ ਮੁਕੰਦਪੁਰ ਵੱਲ ਮੋੜੀ ਤੇ ਦੂਜੇ ਨੇ ਜਗਤਪੁਰ ਵੱਲ ਮੋੜੀ ਫਿਰ ਇਹਨਾ ਦੇ ਨਾਵਾਂ ਨਾਲ ਪਿੰਡਾਂ ਦੇ ਨਾਮ ਰੱਖੇ ਗਏ। ਅਤੇ ਪਿੰਡ ਵੱਧੇ ਫੁੱਲੇ, ਪਿੰਡਾਂ ਦਾ ਤਕਰੀਵਨ ਵਸੇਵਾਂ 500 ਸਾਲ ਪੁਰਾਣਾ ਦੱਸਿਆ ਜਾਦਾਂ ਹੈ।
ਪਿੰਡ ਵਿੱਚ ਸਭ ਤੋ ਪੁਰਾਤਨ ਅਸਥਾਨ ਬਾਬਾ ਰਾਮ ਚੰਦ ਜੀ ਦਾ ਹੈ, ਜੋ ਲੱਗਭੱਗ 350 ਸਾਲ ਪੁਰਾਣੇ ਸਮੇ ਨਾਲ ਜੁੜਦਾ ਹੈ। ਇਹ ਅੰਦਾਜਾ ਬੁਜੁਰਗਾ ਦੀਆਂ ਦੰਦ ਕਥਾਵਾਂ ਦੇ ਅਧਾਰਿਤ ਹੈ।
ਇਸ ਪਿੰਡ ਵਿੱਚ ਚਾਰ ਪੱਤੀਆਂ ਹਨ। ਸਿੱਖਾਂ ਪੱਤੀ, ਧੁੰਮਾ ਪੱਤੀ, ਨਾਭਾ ਪੱਤੀ (ਮਸੁੰਦਾ ਪੱਤੀ) ਅਤੇ ਆਦਿਧਰਮੀ ਪੱਤੀ। ਇਸ ਤਰ੍ਹਾਂ ਪਿੰਡ ਦੀ ਬਣਤਰ ਹੋ ਸਿੱਖਾਂ ਪੱਤੀ ਦੇ ਬਜੁਰਗ ਜਿਆਦਾ ਸਿੱਖ ਧਰਮ ਨਾਲ ਸਬੰਦਿੱਤ ਹੋਣ ਕਰਕੇ ਇਸਦਾ ਨਾਮ ਸਿੱਖਾਂ ਪੱਤੀ ਪਿਆ ਗੁਰੂਦਆਰਾ ਸਾਹਿਬ ਵੀ ਸਿੱਖਾਂ ਪੱਤੀ ਚ ਹੀ ਪਹਿਲਾ ਸੋਸ਼ਬਿਤ ਸੀ ਅਤੇ ਹੈ। ਇਕ ਪੱਤੀ ਧੁੱਮਾ ਪੱਤੀ ਹੈ ਜੋ ਪੁਰਾਤਨ ਦੰਦ ਕਥਾ ਅਨੁਸਾਰ ਧੁੱਮਾਂ ਬਜ਼ੁਰਗ ਦੇ ਨਾਮ ਤੇ ਹੈ।
ਮਸੰਦਾਂ ਪੱਤੀ ਦਾ ਪਹਿਲਾ ਨਾਮ ਨਾਭਾ ਪੱਤੀ ਹੈ। ਬਾਬਾ ਰਾਮ ਚੰਦ ਜੀ ਦੇ ਮਸੰਦਾ ਦੀ ਮਾਨਤਾ ਕਰਨ ਨਾਭਾ ਪੱਤੀ ਨਾਮ ਹੌਲੀ ਹੌਲੀ ਮਸੰਦਾ ਪੱਤੀ ਪੈ ਗਿਆ ਸਰਕਾਰੀ ਰਿਕਾਰਡ ‘ਚ’ ਨਾਭਾ ਹੀ ਪੱਤੀ ਹੈ।ਅਤੇ ਚੌਥੀ ਪੱਤੀ ‘ਚ’ ਜਿਆਦਾ ਵੱਸੋ ਆਦਿ ਧਰਮੀ ਸਮਾਜ ਦੀ ਹੋਣ ਕਰਕੇ ਇਸ ਆਦਿ ਧਰਮੀ ਪੱਤੀ ਕਿਹਾ ਜਾਦਾ ਹੈ।
ਪਿੰਡ ‘ਚ’ ਧਾਰਮਿਕ ਆਸਥਾਨ:-
- ਜਨਮ ਅਸਥਾਨ ਬਾਬਾ ਰਾਮ ਚੰਦ ਜੀ, ਬਾਬਾ ਰਾਮ ਚੰਦ ਜੀ ਦਾ ਜਨਮ ਅਸਥਾਨ ਨਾਭਾ ਪੱਤੀ ਦੇ ਵਿਚਕਾਰ ਸੋਸਬਿਤ ਹੈ। ਇਸ ਅਸਥਾਨ ਨੂੰ ਹੀ ਪਿੰਡ ਸਭ ਤੋ ਪੁਰਾਤਕ ਅਸਥਾਨ ਮੰਨਿਆਂ ਜਾਦਾ ਹੈ। ਬਾਬਾ ਰਾਮ ਚੰਦ ਦੇ ਜਨਮ ਅਸਥਾਨ ਨੂੰ ਪਿੰਡ ਦਾ ਪੁਰਾਤਨ ਅਤੇ ਪਹਿਲਾ ਧਾਰਮਿਕ ਅਸਥਾਨ ਹੋਣ ਦਾ ਮਾਣ ਹਾਸਿਲ ਹੈ।
- ਗੁਰਦੁਆਰਾ ਸਿੰਘ ਸਭਾ, ਇਹ ਅਸਥਾਨ ਕੋਈ 150 ਸਾਲ ਤੋ ਪੁਰਾਣਾ ਧਾਰਮਿਕ ਅਸਥਾਨ ਹੋਣ ਦਾ ਮਾਣ ਹਾਸਿਲ ਹੈ।ਇਹ ਅਸਥਾਨ ਤੇ ਗੁਰੁ ਨਾਨਕ ਦੇਣ ,ਅਤੇ ਗੁਰੂ ਗੋਬਿੰਦ ਸਿੰਘ ਆਗਮਨ ਪੂਰਬ ਬੜੀ ਸ਼ਰਧਾ ਨਾਲ ਮਨਾਏ ਜਾਦੇ ਹਨ।ਸ਼ਘਫਛ ਦੇ ਰਿਕਾਰਡ ‘ਚ’ ਵੀ ਇਸ ਗੁਰੁ ਘਰ ਦਾ ਨਾਮ ਦਰਜ ਹੈ।
- ਗੁਰਦੁਆਰਾ ਧੁੱਮਾ ਪੱਤੀ , ਇਸ ਗੁਰੁ ਘਰ ਦੀ ਸਥਾਪਨਾ 1948 ‘ਚ’ ਕੀਤੀ ਗਈ। ਇਸ ਅਸਥਾਨ ਤੇ ਧਾਰਮਿਕ ਸ਼ਖਸ਼ੀਅਤਾਂ ਬਾਬਾ ਪੂਰਨ ਦਾਸ ਜੀ, ਬਾਬਾ ਮਿਲਖਾ ਸਿੰਘ (ਸੁੰਤਤਰਤਾ ਸੈਨਾ ਜੀ) ਲੰਮਾ ਸਮਾ ਬਤੌਰ ਗ੍ਰੰਥੀ ਸੇਵਾ ਨਿਭਾ ਚੁੱਕੇ ਹਨ। ਇਸ ਅਸਥਾਨ ਤੇ ਗੁਰੁ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਗਮਨ ਪੁਰਬ ਬੜੀ ਸ਼ਰਧਾ ਨਾਲ ਮਨਾਏ ਜਾਦੇ ਹਨ।
- ਗੁਰਦੁਆਰਾ ਸਾਹਿਬ ਸਤਿਗੁਰੂ ਰਵਿਦਾਸ ਜੀ। ਇਸ ਅਸਥਾਨ ਤੇ ਵੀ ਗੁਰੁ ਨਾਨਕ ਦੇਵ ਜੀ ਗੁਰੁ ਗੋਬਿੰਦ ਸਿੰਘ ਅਤੇ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਦੇ ਅਗਮਨ ਪੁਰਬ ਮਨਾਏ ਜਾਦੇ ਹਨ।ਅਤੇ ਰਵਿਦਾਸ ਮਾਹਾਰਾਜ ਦੇ ਆਗਮਨ ਪੁਰਬ ਤੇ ਅਨੇਕ ਨਗਰ ਕੀਰਤਨ ਵੀ ਸਜਾਏ ਜਾਦੇ ਹਨ।
- ਪਿੰਡ ‘ਚ’ ਹੋਰ ਵੀ ਧਾਰਮਿਕ ਅਸਥਾਨ ਹਨ ਜਿਵੇ ਕਿ ਬਾਬਾ ਰੋੜੀਆਂ ਜੀ ਦਾ ਸ਼ਿਵ ਮੰਦਿਰ, ਲੱਖ ਦਾਤੇ ਦਾ ਅਸਥਾਨ, ਮਾਤਾ ਦਾ ਮੰਦਿਰ ਵੀ ਹੈ।
- ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ , ਸਰਕਾਰੀ ਹਾਈ ਸਕੂਲ , ਦੋਆਬਾ ਪਾਬਿਲਕ ਸਕੂਲ ਵੀ ਹੈ। ਸਰਕਾਰੀ ਹਾਈ ਸਕੂਲ ਕੋਲ ਫੁੱਟਬਾਲ ਦੀ ਗਰਾਉਡ ਹੋਣ ਕਰਕੇ ਪਿੰਡ ‘ਚ’ ਫੁੱਟਬਾਲ ਦੇ ਬਹੁਤ ਖਿਡਾਰੀ ਹਨ।
- ਪਿੰਡ ‘ਚ’ ਇੱਕ ਸਰਕਾਰੀ ਡਿਸਪੈਸਰੀ ਹੈ।ਜੋ ਕਿ ਹਰ ਤਰਾਂ ਦੇ ਮਰੀਜ਼ਾ ਨੂੰ ਮੁੱਢਲੀ ਸਾਹਇਤਾ ਪ੍ਰਦਾਨ ਕਰਨੀ ਹੈ।
- ਪਿੰਡ ‘ਚ’ ਇੱਕ ਸਹਿਕਾਰੀ ਬੈਕ ਵੀ ਹੈ ਜੋ ਕਿ ਹਰ ਤਰਾਂ੍ਹ ਨਾਲ ਪਿੰਡ ਦੇ ਵਸਨੀਕ ਨੂੰ ਸਹੁਲਤਾ ਪ੍ਰਦਾਨ ਕਰਦੀ ਹੈ। ਅਤੇ ਇਥੇ ਦੁੱਧ ਦੀ ਡਾਇਰੀ ਦੀ ਹੈ।
- ਪਿੰਡ ‘ਚ’ ਇੱਕ ਵਿਸ਼ਾਲ ਖੇਡ ਸਟੇਡੀਅਮ ਵੀ ਹੈ।