ਬਾਬਾ ਰਾਮ ਚੰਦ ਜੀ

ਬਾਬਾ ਰਾਮ ਚੰਦ ਜੀ ਦੀ ਜੀਵਨ ਦੀ ਮੁੱਢਲੀ ਜਾਣਕਾਰੀ ਜਿਆਦਾ ਤਾਂ ਨਹੀ ਮਿਲਦੀ ਪਰ ਜੋ ਕੁੱਝ ਹੈ। ਉਹ ਆਪ ਸੰਗਤ ਨਾਲ ਸਾਂਝੀ ਕਰਨ ਦੀ ਕੋਸ਼ਿਸ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇ ‘ਚ’ ਸੰਗਤਾਂ ਦੇ ਕੰਮ ਆ ਸਕੇ। ਬਾਬਾ ਜੀ ਪਿੰਡ ਜਗਤਪੁਰ ਦੇ ਵਸਨੀਕ ਸਨ ਉਹਨਾਂ ਦੇ ਮਾਤਾ ਪਿਤਾ ਦੇ ਨਾਮ ਦੀ ਜਾਣਕਾਰੀ ਤਾ ਨਹੀ ਆਪ ਸ਼ੇਰਗਿੱਲ ਗੋਤ ‘ਚ’ ਸਨ। ਆਪ ਦੀ ਘਰਵਾਲੀ ਦਾ ਨਾਮ ਕੱਜਲੀ ਸੀ, ਅਤੇ ਆਪ ਦੇ ਤਿੰਨ ਪੁੱਤਰ ਸਨ ‘ਰਾਜਾ ਜੀ’, ‘ਭਾਗਾ ਜੀ’, ‘ਜਾਗਾ ਜੀ’।

ਜਦੋ-ਜਦੋ ਵੀ ਕਿਤੇ ਗੱਲ ਚੌਕੀਆਂ ਦੇ ਮੇਲੇ ਦੀ ਕੀਤੀ ਜਾਦੀ ਹੈ ਤਾਂ ਉਸ ਦੀ ਸ਼ੁਰਆਤੀ ਗੱਲ ਅਤੇ ਇਤਿਹਾਸ ਬਾਬਾ ਜੀ ਤੋ ਸੁਰੂ ਹੁੰਦਾ ਹੈ।ਇਕ ਦਿਨ ਬਾਬਾ ਜੀ ਦਾ ਸਾਹਮਣਾ ਸਖੀ ਸਰਵਰ ਲੱਖ ਦਾਤਾ ਜੀ ਦੇ ਸੇਵਕਾਂ ਨਾਲ ਹੋਇਆ। ਉਹਨਾ ਨੇ ਪੁੱਛਿਆ ਕਿ ਭਾਈ ਤੁਸੀ ਕੀ ਕਰਦੇ ਹੋ, ਤੇ ਕਿਸ ਦੇ ਨਾਮ ਦਾ ਮੰਗਦੇ ਹੋ ਅਤੇ ਤੁਸੀ ਕਿਥੇ ਚੱਲੇ ਹੋ, ਅਤੇ ਕਿਸ ਨੂੰ ਸੱਜਦਾ ਕਰਦੇ ਹੋ ਮੱਥਾ ਟੇਕਦੇ ਹੋ ਤਾਂ ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਤੇ ਕਿਹਾ ਕਿ ਅਸੀ ਲੱਖ ਦਾਤਾ ਸਖੀ ਸਰਵਰ ਦੇ ਸੇਵਕ ਹਾਂ ਤੇ ਉਸ ਦੇ ਨਾਮ ਤੇ ਮੰਗਦੇ ਹਾਂ, ਜੋ ਵੀ ਸੱਚੇ ਮਨ ਨਾਲ ਉਸ ਤੋਂ ਮੰਗਦਾ ਹੈ, ਉਸ ਦੀ ਮੁਰਾਦ ਪੂਰੀ ਹੋ ਜਾਂਦੀ ਹੈ।

ਉਹ ਲੱਖਾਂ ਦੇ ਕਾਰਜ ਸਵਾਰਦਾ ਹੈ, ਹਰ ਇੱਕ ਦੀਆਂ ਝੋਲੀਆਂ ਭਰਦਾ ਹੈ। ਤਾਂਹੀਓ ਤਾਂ ਉਸਨੂੰ ਲੱਖਾਂ ਦਾ ਦਾਤਾ ਕਹਿੰਦੇ ਹਨ। ਬਾਬਾ ਜੀ ਨੇ ਕਿਹਾ ਕਿ ਅਗਰ ਮੇਰੀ ਮੁਰਾਦ ਪੂਰੀ ਹੋਵੇ ਤਾਂ ਮੈ ਉਸ ਨੂੰ ਮੰਨੂਗਾ ਸੇਵਕਾਂ ਨੇ ਪੁਛਿਆ, ਤੇਰੀ ਕੀ ਮੰਗ ਹੈ।ਬਾਬਾ ਜੀ - ਅਗਰ ਮੇਰੀ ਘੋੜੀ ਇੱਕ ਵਛੇਰਾਂ ਦੇਵੇ ਤਾਂ ਮੈ ਮੰਨੂਗਾਂ ਉਹ ਵਛੇਰਾ ਮੈ ਲੱਖ ਦਾਤੇ ਨੂੰ ਦੇ ਦੇਵਾਂਗਾ। ਸੇਵਕਾਂ ਨੇ ਸੱਚੇ ਮਨ ਨਾਲ ਖੜੇ ਹੋ ਕਿ ਅਰਦਾਸ ਕੀਤੀ ਅਤੇ ਦਾਤਾ ਜੀ ਅੱਗੇ ਭਾਈ ਰਾਮ ਸਿੰਘ ਨੇ ਵੀ ਅਰਦਾਸ ਬੇਨਤੀ ਕੀਤੀ ।

ਇਸ ਤਰ੍ਹਾਂ ਕਿਰਤ ਕਰਦੇ-ਕਰਦੇ ਸਾਲ ਬੀਤ ਗਿਆ।ਦਿਨ ਮਹੀਨੇ ਬੀਤ ਗਏ, ਭਾਈ ਸਿੰਘ ਜੀ ਘੋੜੀ ਦੀ ਸੇਵਾ ਕਰਦੇ ਰਹੇ, ਅਤੇ ਸਮੇ ਦੀ ੳਡੀਕ ਕਰਨ ਲੱਗੇ।ਫਿਰ ਸਮਾਂ ਆਇਆਂ ਤਾਂ ਘੋੜੀ ਨੇ ਬਹੁਤ ਹੀ ਸੁੰਦਰ ਵਛੇਰਾਂ ਦਿੱਤਾ, ਆਪ ਮਨ ਹੀ ਮਨ ਬਹੁਤ ਖੁਸ਼ ਹੋਏ, ਕਿ ਲੱਖ ਦਾਤੇ ਨੇ ਸੁਣ ਲਈ। ਫਿਰ ਉਹ ਦਿਨ ਆਏ, ਫੱਗਣ ਮਹੀਨੇ ਦੇ। ਸੇਵਕ ਸੋਚਦੇ ਅਤੇ ਮਨੋ ਮਨੀ ਗੱਲਾਂ ਕਰਦੇ ਕਿ “ਜੱਟ ਬਹੁਤ ਅੱੜਬ ਸੁਬਾਅ ਦਾ ਹੈ ਕਿਤੇ ਗੁੱਸੇ ਨਾ ਹੋਵੇ ਅਤੇ ਦਾਤਾ ਸੁਣ ਲਵੇ”। ।

ਜਦੋ ਸੇਵਕਾਂ ਦੀ ਭਾਈ ਰਾਮ ਸਿੰਘ ਨਾਲ ਮੁਲਾਕਤ ਹੋਈ ਉਹਨਾਂ ਪੁੱਛਿਆਂ ਕਿ ਸਰਦਾਰ ਜੀ ਘੋੜੀ ਨੇ ਕੀ ਦਿੱਤਾ ਤਾਂ ਆਪ ਜੀ ਨੇ, ਦੱਸਿਆ ਕਿ ਮੇਰੀ ਦਾਤਾ ਜੀ ਨੇ ਸੁਣ ਲਈ ਹੈ, ਘੋੜੀ ਨੇ ਵਛੇਰਾ ਦਿੱਤਾ ਹੈ ਤਾਂ ਸੇਵਕਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਦਾਤੇ ਦਾ ਕੋਟੀ-ਕੋਟੀ ਧੰਨਵਾਦ ਕੀਤਾ ਤੇ ਕਿਹਾ ਕਿ ਸ਼ੁਕਰ ਮਾਲਿਕਾ ਤੇਰਾ ਸਾਡੀ ਲਾਜ ਰੱਖ ਲਈ। ਪਰ ਫਿਰ ਬਾਬਾ ਜੀ ਬੋਲੇ ਭਾਈ ਸੇਵਕ ਇਸ ਤਰ੍ਹਾਂ ਹੈ ਕਿ ਇਹ ਵਛੇਰਾਂ ਤਾਂ ਲੱਖ ਦਾਤੇ ਦਾ ਹੋਇਆ ਹੈ ਪਰ ਮੈ ਤਾਂ ਮੰਨੂ ਅਗਰ ਘੋੜੀ ਇੱਕ ਵਛੇਰਾ ਹੋਰ ਦੇਵੇ, ਉਹ ਆਪਣੇ ਗੁਰੂ ਜੀ ਨੂੰ ਦੇਣਾ ਹੈ ਆਨੰਦਪੁਰ, ਗੁਰੂ ਜੀ ਲਈ ਵੀ ਘੋੜਾ ਚਾਹੀਦਾ ਹੈ।

ਸੇਵਕਾਂ ਨੇ ਫਿਰ ਅਰਦਾਸ ਕੀਤੀ, ਫਰਿਆਦ ਕੀਤੀ ਕਿ ਪੀਰ ਤੈਨੂੰ ਵਾਸਤਾ ਹੈ ਤੇਰੇ ਨਾਮ ਦਾ, ਸਾਡੀ ਗਰੀਬ ਦੀ ਲਾਜ ਰੱਖ ਜਿਵੇਂ ਪਹਿਲਾਂ ਰੱਖੀ। ਇਵੇਂ ਅਰਦਾਸ ਕਰਕੇ ਸੇਵਕ ਅੱਗਲੇ ਪਿੰਡਾਂ ਨੂੰ ਰਵਾਨਾ ਹੋ ਗਏ ਇਸੇ ਤਰ੍ਹਾਂ ਚੌਕੀਆਂ ਭਰਦੇ, ਪੀਰ ਦੇ ਜੱਸ ਗਾਂਉਦੇ ਮੰਜਿਲਾਂ ਮਾਰਦੇ ਹੋਏ ਪੀਰ ਨਗਾਹੇ ਮੁਲਤਾਨ ਪੰਹੁਚੇ ਅਤੇ ਦਰਬਾਰ ਤੇ ਸੱਜਦਾ ਸਲਾਮ ਕਰਦੇ ਵਾਪਿਸ ਆਪਣੇ-ਆਪਣੇ ਘਰ ਨੂੰ ਪਰਤ ਆਏ। ਅਗਲੇ ਸਾਲ ਫਿਰ ਘੋੜੀ ਨੇ ਵਛੇਰਾ ਦਿੱਤਾ ਅਤੇ ਜਦੋ ਲੱਖ ਦਾਤੇ ਦੇ ਸੇਵਕਾਂ ਨੂੰ ਪਤਾ ਲੱਗਿਆਂ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾਂ ਰਹੀ। ਭਾਈ ਰਾਮ ਸਿੰਘ ਨੇ ਵੀ ਚੌਕੀਆਂ ਜਾਣ ਦਾ ਮਨ ਬਣ ਲਿਆ।ਆਪ ਜੀ ਦੀ ਪਤਨੀ ਕੱਜਲੀ ਜੀ ਨੇ ਸਭ ਸਫ਼ਰ ਦੀਆਂ ਤਿਆਰੀਆਂ ਕਰਕੇ ਆਪ ਨੂੰ ਖੁਸ਼ੀ-ਖੁਸ਼ੀ ਤੋਰਿਆਂ। ਆਪ ਨੇ ਪਿੰਡੋ ਸਫ਼ਰ ਸ਼ੁਰੂ ਕੀਤਾ ਤੇ ਸੰਗ ਦਾ ਪਹਿਲਾਂ ਪੜਾਅ ਬੜਾ ਪਿੰਡ ਵਿਖੇ ਹੋਇਆ।ਪਹਿਲਾ ਲੱਖਦਾਤਾ ਜੀ ਭੇਸ ਬਦਲ ਕੇ ਬੜਾ ਪਿੰਡ ਵਿਖੇ ਆਪ ਤੋ ਘੋੜਾ ਮੰਗਣ ਲੱਗ ਪਏ ਕਿਹਾ ਘੋੜਾ ਮੈਨੂੰ ਦੇ ਦੇ ਤੇਰੀ ਅਰਦਾਸ ਪੂਰਨ ਹੋਈ ਘਰ ਨੂੰ ਮੁੜ ਜਾਂ ਅਤੇ ਵਛੇਰਾ ਵੀ ਮੈਨੂੰ ਦੇ ਦੇ। ਬਾਬਾ ਜੀ ਨੇ ਕਿਹਾ ਇਸ ਤਰਾ੍ਹ ਨਹੀ ਮਿਲਣਾ ਇਹ ਤਾ ਪੀਰ ਆਪ ਆ ਕੇ ਫੱੜੂ-ਫਿਰ ਅਗਲਾ ਸਫ਼ਰ ਸ਼ੁਰੂ ਹੋਇਆਂ, ਇਸੇ ਤਰਾਂ੍ਹ ਬੜਾ ਪਿੰਡ ਤੋ ਬੋਪਾਰਾਏ, ਰੁੜਕਾ ਕਲਾਂ, ਵਡਾਲਾਂ, ਜੰਡਿਆਲਾ ਮੰਜਕੀ, ਬੋਪਾਰਾਏ ਦੋਨਾ, ਹੇਰਾਂ, ਖਾਨਪੁਰ ਢੰਡਾ, ਕੁੱਪੀ ਮੈਦਾਨ (ਸੁਲਤਾਨਪੁਰ ਲੋਧੀ) ਅਤੇ ਅਗਲਾ ਪੜਾਅ ਤਲਵੰਡੀ ਚੋਧਰੀਆਂ ਹੈ।

ਲੱਖ ਦਾਤਾ ਜੀ ਨੇ ਰਸਤੇ ‘ਚ ਕਈ ਵਾਰ ਭੇਸ ਬਦਲ ਕੇ ਆਪ ਤੋਂ ਘੋੜੇ ਮੰਗੇ ਪਰ ਆਪ ਡੋਲੇ ਨਹੀਂ ਤੇ ਕਿਹਾ ਕਿ ਪੀਰ ਆਪ ਆ ਕੇ ਘੋੜੇ ਫੜੂਗਾ। ਇਕ ਵਾਰੀ ਪਠਾਣ ਦਾ ਭੇਸ ਬਦਲ ਕੇ ਪੀਰ ਜੀ ਆਏ ਅਤੇ ਰੋਹਬ ਨਾਲ ਘੋੜਿਆਂ ਦੀ ਮੰਗ ਕੀਤੀ ਪਰ ਆਪ ਜ਼ਰਾ ਵੀ ਡਰੇ ਨਹੀਂ ਅਤੇ ਅਡੋਲ ਰਹਿ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਤੇ ਕਿਹਾ ਕਿ ਪੀਰ ਆਪ ਆ ਕੇ ਘੋੜੇ ਫੜੂਗਾ। ਸੰਗਤ ਇਸੇ ਤਰ੍ਹਾਂ ਬਿਆਸ ਦਰਿਆ ਤੋਂ ਪਾਰ ਹੋਈ ਅਤੇ ਮਿੱਥੇ ਹੋਏ ਪਿੰਡਾਂ ਚੋਂ ਚੌਕੀਆਂ ਭਰਦੀ ਅਤੇ ਜਲ ਪਾਣ ਕਰਕੇ ਅਗਲੇ ਪੜਾਅ ਲਈ ਤੁਰ ਪੈਂਦੀ। ਦਰਿਆ ਬਿਆਸ ਤੋਂ ਪਾਰ ਗੋਇੰਦਵਾਲ, ਫਤਿਆਬਾਦ, ਨੋਰੰਗਾਬਾਦ, ਕੋਟ ਧਰਮਚੰਦ, ਸਰਾਏ ਅਮਾਨਤ ਖਾਂ ਅਤੇ ਪਿਰ ਰਾਜਾ ਤਾਲ ਅਤੇ ਉਸ ਤੋਂ ਅੱਗੇ ਮੁਲਤਾਨ ਤੱਕ ਪੁਹੰਚਦੀਆਂ।

ਬਾਬਾ ਜੀ ਤੇ ਹੋਰ ਸੰਗਤ ਵੀ ਮੁਲਤਾਨ ਪੰਹੁਚੇ, ਸਜਦਾ ਸਲਾਮ ਕੀਤਾ, ਆਪਣੀਆਂ ਆਪਣੀਆਂ ਸੁੱਖਾਂ ਦਿੱਤੀਆਂ ਅਤੇ ਹੋਰ ਦੁਆਵਾਂ ਮੰਗੀਆਂ ਬਾਬਾ ਜੀ ਨੇ ਘੋੜੇ ਇਕ ਦਰਖਤ ਨਾਲ ਬੰਨ ਦਿੱਤੇ ਤੇ ਆਪ ਪੀਰ ਜੀ ਦਾ ਇੰਤਜ਼ਾਰ ਕਰਨ ਲੱਗੇ।ਸੰਗਤਾਂ ਦੂਸਰੇ ਦਿਨ ਵਾਪਸ ਮੁੜਨ ਲੱਗੀਆਂ ਪਰ ਆਪ ਪੀਰ ਜੀ ਦਾ ਇੰਤਜ਼ਾਰ ਕਰਦੇ ਰਹੇ। ਕਹਿੰਦੇ ਹਨ ਕਿ ਉਥੇ ਵੀ ਇਕ ਕੌਤਕ ਵਰਤਿਆ ਕਿ ਪੀਰ ਜੀ ਉੱਥੇ ਵੀ ਭੇਸ ਬਦਲ ਕੇ ਆਏ ਤੇ ਘੋੜਿਆਂ ਦੀ ਮੰਗ ਕੀਤੀ ਪਰ ਆਪ ਨੇ ਸਾਫ ਮਨ੍ਹਾਂ ਕਰ ਦਿੱਤਾ। ਅਖੀਰ ਲੱਖਦਾਤਾ ਸਖੀ ਸੁਲਤਾਨ, ਮੁਲਤਾਨ ਦੇ ਵਾਸੀ, ਮਾਤਾ ਐਮਾਂ ਦੇ ਪੁੱਤਰ ਤੇ ਹਰ ਇਕ ਦੀਆਂ ਝੋਲੀਆਂ ਭਰਨ ਵਾਲੇ, ਆਪਣੇ ਸੇਵਕ ਦੀ ਪ੍ਰੀਖਿਆ ਪੂਰੀ ਕਰਕੇ ਬਾਬਾ ਜੀ ਦੇ ਸਾਹਮਣੇ ਸਾਖਸ਼ਾਤ ਖੜ੍ਹੇ ਹੋ ਗਏ। ਬਾਬਾ ਜੀ ਨੇ ਆਪ ਨੂੰ ਸਜਦਾ ਸਲਾਮ ਕੀਤਾ ਤੇ ਕਾਫੀ ਦੇਰ ਤੱਕ ਦਾਤੇ ਦਾ ਦੀਦਾਰ ਕਰਦੇ ਰਹੇ।ਫਿਰ ਆਪ ਜੀ ਨੇ ਦਾਤੇ ਨੂੰ ਘੋੜੇ ਫੜਾਏ ਪਰ ਪੀਰ ਜੀ ਨੇ ਕਿਹਾ ਕਿ ਘੋੜੇ ਇਸ ਤਰ੍ਹਾਂ ਨਹੀਂ ਲੈਣੇ, ਜੇ ਇਸ ਤਰ੍ਹਾਂ ਲੈਣੇ ਹੁੰਦੇ ਤਾਂ ਬੜਾ ਪਿੰਡ ਹੀ ਲੈ ਲੈਂਦੇ। ਇਹ ਘੋੜੇ ਤੁਸੀਂ ਲੈ ਜਾਓ, ਅਸੀਂ ਇਹ ਘੋੜੇ ਆਨੰਦਪੁਰ ਸਾਹਿਬ ਆ ਕੇ ਆਪ ਕੋਲੋਂ ਲਵਾਂਗੇ।ਇਸ ਤਰ੍ਹਾਂ ਆਨੰਦਪੁਰ ਮਿਲਣ ਦਾ ਵਾਅਦਾ ਕਰਕੇ ਆਪ ਪਿੰਡ ਮੁੜ ਆਏ ਅਤੇ ਸਾਰੀ ਵਾਰਤਾ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ।




ਕਿੱਸਾ ਅਨੰਦਪੁਰ ਦਾ ਕਿੱਸਾ ਪਿੰਡ ਵਿੱਚ ਮੀਂਹ ਪੈਣਾ